ਸੀਨੇ ਖਿੱਚ ਜਿਨ੍ਹਾਂ ਨੇ ਖਾਧੀ, ਉਹ ਕਰ ਆਰਾਮ ਨਹੀਂ ਬੈਹਿੰਦੇ|
ਨਿਹੁੰ ਵਾਲੇ ਨੈਣਾ ਕੀਂ ਨੀਂਦਰ ਉਹ ਤਾਂ ਦਿਨੇ ਰਾਤ ਪਏ ਵੈਹਂਦੇ|
1. ਅੱਖੀਂ ਪਰਨਾਲਾ ਜੇ ਬਣ ਜਾਵੇ, ਬਸ ਬਾਤ ਬਾਤ ਤੇ ਰੁਲ ਜਾਏ|
ਅੱਖੀਂ ਨੈਣਾਂ ਦੇ ਨੀਂਦਰ ਪੰਛੀ, ਬਿਨ ਬਾਤ ਦੇ ਹੀ ਜੇ ਉਡ ਜਾਏ|
2. ਜਦੋਂ ਗੱਲ ਨਹੀਂ ਬਸ ਇਕ ਹੌਕਾ ਨਿਕਲੇ, ਤਾਂ ਮੰਨ ਲਵੀਂ ਪਿਆਰ ਹੋ ਗਿਆ|
ਬਿਨ ਗੱਲ ਬੁਲੀਆਂ ਵਿਚ ਹਾਸੇ ਤਾਂ ਮੰਨ ਲਈਂ ਪਿਆਰ ਹੋ ਗਿਆ|
3. ਭੁੱਖ ਪਿਆਸ ਜਾਣੇ ਕਿਥੇ ਉਡ ਗਈ, ਬਸ ਅੱਖੀਆਂ ਖਾਲੀ ਕਰ ਗਈ|
ਪ੍ਰੀਤਮ ਦੀ ਯਾਦ ਸਤਾਵੇ ਆਪੇ ਰੁਸ ਜਾਵੇ, ਫਿਰ ਆਪੇ ਹੀ ਮੰਨ ਜਾਂਦੇ|
4. ਇਕ ਯਾਰ ਬੜਾ ਹੀ ਸੋਹਣਾ, ਮਨ ਮੀਤ ਦਿਲਾਂ ਦਾ ਜਾਨੀ|
ਅੱਖੀਆਂ ਦੀ ਪਿਆਸ ਬੁਝਾਵੇ, ਅੱਖੀਆਂ ਨਾਲ ਭਾਂਬੜ ਲਾਂਦੇ|