ਤਾਰੇ ਗਿਣ ਗਿਣ ਰਾਤ ਬਿਤਾਵੇਂ,
ਅੱਖੀਆਂ ਚ ਨੀਂਦ ਨਾ ਆਵੇ,
ਜਦੋਂ ਮੁਖ ਵਿਚੋਂ ਨਿਕਲੇ ਹਾਏ ਤਾਂ ਸਮਝੋ
ਇਸ਼ਕ ਤੁਹਾਨੂੰ ਹੋ ਗਿਆ ਏ
ਪੂਰਾ ਹੀ ਹੋ ਗਿਆ ਏ|
1. ਪੈਸੇ ਦਾ ਲਾਲਚ ਹੁਣ ਕੋਈ ਨਹੀਂ
ਗੱਡੀਆਂ ਦਾ ਲਾਲਚ ਹੁਣ ਕੋਈ ਨਹੀਂ
ਆਸ਼ਾਂ ਦੀ ਲੋੜ ਹੁਣ ਕੋਈ ਨਹੀਂ
ਧੀ ਪੁੱਤ ਦੀ ਲੋੜ ਹੁਣ ਕੋਈ ਨਹੀਂ
ਜਦ ਕਲਿਆਂ ਹੀ ਜੀ ਲੱਗ ਜਾਵੇ
ਜਦ ਆਪ ਹੀ ਆਪ ਨੂੰ ਭਾਵੇ
ਪ੍ਰਭੂ ਪ੍ਰੇਮੀ ਪੀਂਘਾਂ ਝੁਲਾਵੇ ਤਾਂ ਸਮਝੋ
ਇਸ਼ਕ ਤੁਹਾਨੂੰ ਹੋ ਗਿਆ ਏ|
2. ਰਬ ਸੋਹਣਾ ਸਭਤੋਂ ਲੱਗਦਾ ਏ
ਗੁਰੂ ਸਤਿਗੁਰ ਮੋਹਣਾ ਲੱਗਦਾ ਏ
ਸਤਿਗੁਰ ਜੋਗੀ ਦਿਲ ਭਾਵੇ ਜੀ
ਮੇਰੇ ਅੰਦਰ ਵਲਵਲਾ ਚੁਕ ਆਵੇ ਜੀ
ਅੱਖਾਂ ਮੀਟਾਂ ਤਾਂ ਮਸਤੀ ਆਵੇ ਤਾਂ ਸਮਝੋ
ਇਸ਼ਕ ਤੁਹਾਨੂੰ ਹੋ ਗਿਆ ਏ